ਐਪ ਕੀ ਕਰਦੀ ਹੈ
ਟ੍ਰੇਸ
ਕਾਨਟੈਕਟ ਟ੍ਰੇਸਿੰਗ ਲਈ, ਐਪ ਵੱਖ-ਵੱਖ ਵਿਲੱਖਣ ਆਈਡੀ ਵਰਤਦੇ ਹੋਏ ਨਜ਼ਦੀਕੀ ਐਪ ਵਰਤੋਂਕਾਰਾਂ ਦਾ ਪਤਾ ਲਗਾਉਂਦੀ ਹੈ ਅਤੇ ਲੌਗ ਕਰਦੀ ਹੈ। ਜੇ ਉਹਨਾਂ ਵਿੱਚੋਂ ਕਿਸੇ ਵੀ ਵਰਤੋਂਕਾਰ ਦਾ ਬਾਅਦ ਵਿੱਚ ਕੋਰੋਨਾਵਾਇਰਸ (ਕੋਵਿਡ-19 (COVID-19)) ਟੈਸਟ ਪਾਜ਼ੀਟਿਵ ਆਉਂਦਾ ਹੈ, ਤਾਂ ਤੁਹਾਨੂੰ ਕੀ ਕੀਤਾ ਜਾਵੇ ਦੀ ਸਲਾਹ ਦੇ ਨਾਲ ਖਤਰੇ ਦਾ ਅਲਰਟ ਵੀ ਭੇਜਿਆ ਜਾਵੇਗਾ।
ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਤਾਂ ਤੁਹਾਨੂੰ ਇੱਕ ਭਰੋਸੇਮੰਦ ਬਾਲਗ ਨੂੰ ਇਹ ਅਲਰਟ ਦਿਖਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਅਲਰਟ
ਜਦੋਂ ਤੁਸੀਂ ਪਹਿਲੀ ਵਾਰ ਐਪ ‘ਤੇ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਤੁਹਾਡੇ ਪੋਸਟਕੋਡ ਦਾ ਪਹਿਲਾ ਅੱਧ ਪੁੱਛਿਆ ਜਾਵੇਗਾ। ਤੁਸੀਂ ਇਹ ਜਾਣਨ ਲਈ ਰੋਜ਼ਾਨਾ ਐਪ ਦੀ ਜਾਂਚ ਕਰ ਸਕਦੇ ਹੋ ਕਿ ਕੀ ਤੁਸੀਂ ਜਿੱਥੇ ਰਹਿੰਦੇ ਹੋ ਉਹ ਕੋਰੋਨਾਵਾਇਰਸ ਲਈ ਉੱਚ ਜ਼ੋਖਿਮ ਖੇਤਰ ਤਾਂ ਨਹੀਂ ਬਣ ਗਿਆ। ਜੇ ਅਜਿਹਾ ਹੈ, ਤਾਂ ਤੁਹਾਨੂੰ ਇਹ ਦੱਸਣ ਲਈ ਇੱਕ ਨੋਟੀਫਿਕੇਸ਼ਨ ਵੀ ਮਿਲੇਗਾ। ਇਹ ਤੁਹਾਨੂੰ ਖੁਦ ਨੂੰ ਅਤੇ ਜਿਹਨਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਦੇ ਨਿਰਣੇ ਲੈਣ ਵਿੱਚ ਮਦਦ ਕਰੇਗਾ।
ਚੈਕ-ਇਨ
ਐਪ “ਚੈਕਿੰਗ ਇਨ” ਰਾਹੀਂ ਇਹ ਰਿਕਾਰਡ ਕਰਨ ਦੀ ਆਗਿਆ ਦਿੰਦੀ ਹੈ ਕਿ ਤੁਸੀਂ ਸਥਾਨ ਦਾ QR ਕੋਡ ਵਰਤਦੇ ਹੋਏ ਕਦੋਂ ਗਏ। ਐਪ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਰਿਕਾਰਡ ਕੀਤੇ ਬਿਨਾਂ ਸਥਾਨ ‘ਤੇ ਲਗਾਏ ਸਮੇਂ ਨੂੰ ਰਿਕਾਰਡ ਕਰਦੀ ਹੈ। ਤੁਹਾਨੂੰ ਇੱਕ ਅਲਰਟ ਮਿਲੇਗਾ, ਕਿ ਕੀ ਤੁਸੀਂ ਉਸ ਸਥਾਨ ‘ਤੇ ਹਾਲ ਹੀ ਵਿੱਚ ਗਏ ਹੋ ਜਿੱਥੇ ਤੁਸੀਂ ਕੋਰੋਨਾਵਾਇਰਸ ਦੇ ਸੰਪਰਕ ਵਿੱਚ ਆ ਸਕਦੇ ਹੋ।
ਲੱਛਣ
ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਸੀਂ ਜਾਂਚ ਕਰਨ ਲਈ ਐਪ ਦੀ ਵਰਤੋਂ ਕਰ ਸਕਦੇ ਹੋ ਜੇ ਤੁਹਾਡੇ ਲੱਛਣ ਕੋਰੋਨਾਵਾਇਰਸ (COVID-19) ਨਾਲ ਸੰਬੰਧਿਤ ਹੋ ਸਕਦੇ ਹਨ। ਐਪ ਤੁਹਾਨੂੰ ਸੰਭਾਵਿਤ ਲੱਛਣਾਂ ਦੀ ਸੂਚੀ ਦੇਵੇਗੀ ਅਤੇ ਤੁਸੀਂ ਉਹਨਾਂ ਵਿੱਚੋਂ ਉਹ ਚੁਣ ਸਕਦੇ ਹੋ ਜੋ ਤੁਹਾਡੇ ‘ਤੇ ਲਾਗੂ ਹੁੰਦੇ ਹਨ। ਇਹ ਫਿਰ ਤੁਹਾਨੂੰ ਦੱਸੇਗੀ ਕਿ ਕੀ ਤੁਹਾਡੇ ਲੱਛਣ ਦੱਸਦੇ ਹਨ ਕਿ ਤੁਹਾਨੂੰ ਕੋਰੋਨਾਵਾਇਰਸ ਹੋ ਸਕਦਾ ਹੈ।
ਟੈਸਟ
ਜੇ ਤੁਹਾਨੂੰ ਕੋਰੋਨਾਵਾਇਰਸ ਦੇ ਲੱਛਣ ਹਨ, ਤਾਂ ਐਪ ਤੁਹਾਨੂੰ ਵੈੱਬਸਾਈਟ ‘ਤੇ ਲੈ ਜਾਵੇਗੀ, ਜਿੱਥੇ ਤੁਸੀਂ ਇਹ ਜਾਣਨ ਲਈ ਇੱਕ ਟੈਸਟ ਬੁੱਕ ਕਰ ਸਕਦੇ ਹੋ ਕਿ ਤੁਹਾਨੂੰ ਕੋਰੋਨਾਵਾਇਰਸ ਹੈ ਜਾਂ ਨਹੀਂ।
ਇਕਾਂਤਵਾਸ
ਜੇ ਐਪ ਦੁਆਰਾ ਤੁਹਾਨੂੰ ਸਵੈ-ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ, ਤਾਂ ਐਪ ਕਾਉਂਟਡਾਊਨ ਟਾਇਮਰ ਦਿੰਦੀ ਹੈ ਤਾਂ ਜੋ ਤੁਸੀਂ ਇਹ ਰਿਕਾਰਡ ਰੱਖ ਸਕੋ ਕਿ ਤੁਹਾਨੂੰ ਕਿੰਨੀ ਦੇਰ ਸਵੈ-ਇਕਾਂਤਵਾਸ ਦੀ ਲੋੜ ਹੈ। ਜਦੋਂ ਤੁਸੀਂ ਆਪਣੇ ਸਵੈ-ਏਕਾਂਤਵਾਸ ਦੇ ਸਮੇਂ ਦੀ ਸਮਾਪਤੀ ‘ਤੇ ਪਹੁੰਚਦੇ ਹੋ, ਤਾਂ ਐਪ ਤੁਹਾਡੇ ਲਈ ਨਵੀਨਤਮ ਸਲਾਹ ਨਾਲ ਲਿੰਕ ਸਮੇਤ ਇੱਕ ਨੋਟੀਫਿਕੇਸ਼ਨ
ਜੇ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਤਾਂ ਤੁਹਾਨੂੰ ਇੱਕ ਭਰੋਸੇਮੰਦ ਬਾਲਗ ਨੂੰ ਇਹ ਅਲਰਟ ਦਿਖਾਉਣ ਦੀ ਸਲਾਹ ਦਿੱਤੀ ਜਾਂਦੀ ਹੈ।